ਗੁਜਰਾਤੀ ਪਕਵਾਨ ਵੈੱਜ ਮੱਖਣ ਵਾਲਾ ਖਾਣ 'ਚ ਬੇਹੱਦ ਲਜ਼ੀਜ਼ ਅਤੇ ਮੀਡੀਅਮ ਸਪਾਇਸੀ ਹੁੰਦਾ ਹੈ। ਇਸ ਨੂੰ ਬਣਾਉਣ ਲਈ ਸਬਜ਼ੀਆਂ ਨੂੰ ਪਹਿਲਾਂ ਭਾਫ 'ਤੇ ਬਣਾਇਆ ਜਾਂਦਾ ਹੈ ਅਤੇ ਫਿਰ ਟਮਾਟਰ ਦੀ ਗ੍ਰੇਵੀ ਨਾਲ ਰਿੰਨ੍ਹਿਆ ਜਾਂਦਾ ਹੈ ਪਰ ਇਕ ਗੱਲ ਦਾ ਖਾਸ ਧਿਆਨ ਰੱਖੋ ਕਿ ਜੇਕਰ ਤੁਸੀਂ ਡਾਈਟਿੰਗ ਕਰ ਰਹੇ ਹੋ ਤਾਂ ਇਸ ਦਾ ਸੇਵਨ ਘੱਟ ਹੀ ਕਰੋ। ਵੈੱਜ ਮੱਖਣ ਵਾਲਾ ਬਣਾਉਣ 'ਚ ਬੇਹੱਦ ਸੌਖਾ ਹੈ। 2-3 ਵਿਅਕਤੀਆਂ ਲਈ ਵੈੱਜ ਮੱਖਣਵਾਲਾ ਬਣਾਉਣ 'ਚ 1 ਘੰਟਾ ਲੱਗ ਜਾਂਦਾ ਹੈ।
ਪ੍ਰੈਸ਼ਰ ਕੁੱਕਰ 'ਚ ਬਣਾਈ ਜਾਣ ਵਾਲੀ ਸਮੱਗਰੀ
4 ਛੋਟੇ ਟਮਾਟਰ ਵੱਡੇ ਟੁਕੜਿਆਂ 'ਚ ਕੱਟੇ ਹੋਏ, 1 ਹਰੀ ਮਿਰਚ, 1 ਚੱਮਚ ਲਾਲ ਮਿਰਚ ਪਾਊਡਰ ਅਤੇ ਨਮਕ ਸਵਾਦ ਅਨੁਸਾਰ।
ਭਾਫ 'ਚ ਬਣਾਈ ਜਾਣ ਵਾਲੀ ਸਮੱਗਰੀ
ਇਕ ਤਿਹਾਈ ਕੱਪ ਆਲੂ ਲੰਬੇ ਆਕਾਰ 'ਚ ਕੱਟੇ ਹੋਏ, ਇਕ ਤਿਹਾਈ ਕੱਪ ਗਾਜਰਾਂ ਸਾਧਾਰਨ ਆਕਾਰ 'ਚ ਕੱਟੀਆਂ ਹੋਈਆਂ, ਇਕ ਤਿਹਾਈ ਕੱਪ ਬੀਨਸ ਕੱਟੇ ਹੋਏ, ਇਕ ਤਿਹਾਈ ਕੱਪ ਬਾਰੀਕ ਕੱਟੀ ਸ਼ਿਮਲਾ ਮਿਰਚ, ਇਕ ਤਿਹਾਈ ਕੱਪ ਫੁੱਲ ਗੋਭੀ, ਇਕ ਤਿਹਾਈ ਕੱਪ ਹਰੇ ਮਟਰ।
ਗ੍ਰੇਵੀ ਬਣਾਉਣ ਦੀ ਸਮੱਗਰੀ
2 ਚੱਮਚ ਮੱਖਣ, 2 ਚੱਮਚ ਅਦਰਕ-ਲਸਣ ਦਾ ਪੇਸਟ, ਨਮਕ ਸਵਾਦ ਅਨੁਸਾਰ, 1 ਚੱਮਚ ਲਾਲ ਮਿਰਚ ਪਾਊਡਰ, ਡੇਢ ਚੱਮਚ ਧਨੀਆ ਪਾਊਡਰ, ਅੱਧਾ ਚੱਮਚ ਗਰਮ ਮਸਾਲਾ, 1 ਚੱਮਚ ਕਸੂਰੀ ਮੇਥੀ ਤਲੀਆਂ 'ਤੇ ਮਸਲ ਲਓ ਅਤੇ 3-4 ਚੱਮਚ ਮਲਾਈ।
ਵਿਧੀ
1. ਸਭ ਤੋਂ ਪਹਿਲਾਂ ਟਮਾਟਰਾਂ ਨੂੰ ਕੱਟ ਕੇ ਪ੍ਰੈਸ਼ਰ ਕੁੱਕਰ 'ਚ ਪਾ ਲਓ। ਨਾਲ ਹੀ ਹਰੇ ਮਟਰ, ਲਾਲ ਮਿਰਚ ਪਾਊਡਰ ਅਤੇ ਨਮਕ ਵੀ ਪਾ ਲਓ। ਦੋ ਸੀਟੀਆਂ ਵੱਜਣ ਤੱਕ ਟਮਾਟਰਾਂ ਨੂੰ ਰਿੰਨ੍ਹ ਲਓ।
2. ਜਦੋਂ ਤੱਕ ਟਮਾਟਰ ਰਿੱਝ ਰਹੇ ਹੋਣਗੇ, ਉਦੋਂ ਤੱਕ ਬਾਕੀ ਸਬਜ਼ੀਆਂ ਨੂੰ ਭਾਫ 'ਤੇ ਰਿੰਨ੍ਹ ਲਓ।
3. ਸ਼ਿਮਲਾ ਮਿਰਚ ਨੂੰ ਸਭ ਤੋਂ ਅਖੀਰ 'ਚ ਭਾਫ 'ਤੇ ਰੱਖੋ ਤਾਂਕਿ ਇਹ ਪੂਰੀ ਤਰ੍ਹਾਂ ਨਾ ਗਲੇ।
4. ਟਮਾਟਰ ਰਿੱਝਣ ਪਿੱਛੋਂ ਉਨ੍ਹਾਂ ਦੀ ਪਿਊਰੀ ਬਣਾ ਲਓ।
5. ਫਿਰ ਇਕ ਪੈਨ ਲੈ ਕੇ ਉਸ 'ਚ ਮੱਖਣ ਗਰਮ ਕਰੋ।
6. ਮੱਧਮ ਸੇਕ 'ਤੇ ਰੱਖ ਕੇ ਉਸ 'ਚ ਲਸਣ ਤੇ ਅਦਰਕ ਦਾ ਪੇਸਟ ਪਾਓ।
7. ਇਕ ਮਿੰਟ ਤੱਕ ਇਸ ਨੂੰ ਹਿਲਾਓ ਅਤੇ ਫਿਰ ਇਸ 'ਚ ਤਿਆਰ ਕੀਤੀ ਗਈ ਟਮਾਟਰ ਦੀ ਪਿਊਰੀ ਪਾ ਦਿਓ। ਪੈਨ ਨੂੰ ਢਕ ਦਿਓ।
8. ਜਦੋਂ ਟਮਾਟਰ ਦੀ ਪਿਊਰੀ ਥੋੜ੍ਹੀ ਸੰਘਣੀ ਹੋ ਜਾਵੇ ਤਾਂ ਉਸ 'ਚ ਲਾਲ ਮਿਰਚ ਪਾਊਡਰ ਅਤੇ ਹਰਾ ਧਨੀਆ ਪਾਊਡਰ ਪਾਓ। ਥੋੜ੍ਹਾ ਨਮਕ ਵੀ ਮਿਲਾਓ।
9. ਫਿਰ ਪਾਣੀ ਮਿਲਾ ਕੇ ਇਸ ਨੂੰ 5 ਮਿੰਟਾਂ ਲਈ ਰਿੰਨ੍ਹੋ।
10. ਉਸ ਤੋਂ ਬਾਅਦ ਇਸ 'ਚ ਭਾਫ ਨਾਲ ਉਬਾਲੀਆਂ ਸਾਰੀਆਂ ਸਬਜ਼ੀਆਂ ਮਿਲਾਓ।
11. ਉਪਰੋਂ ਗਰਮ ਮਸਾਲਾ ਅਤੇ ਕਸੂਰੀ ਮੇਥੀ ਪਾਓ।
12. ਅਖੀਰ 'ਚ ਕ੍ਰੀਮ ਪਾਓ ਅਤੇ ਸਟੋਵ ਬੰਦ ਕਰ ਦਿਓ।
13. ਤੁਹਾਡਾ ਵੈਜੀਟੇਬਲ ਮੱਖਣ ਤਿਆਰ ਹੈ। ਇਸ ਨੂੰ ਕੁਝ ਦੇਰ ਲਈ ਢਕ ਦਿਓ, ਜਿਸ ਨਾਲ ਇਹ ਪੂਰੀ ਤਰ੍ਹਾਂ ਸੈੱਟ ਹੋ ਜਾਵੇ। ਇਸ ਤੋਂ ਬਾਅਦ ਹੀ ਸਰਵ ਕਰੋ।
ਦੇਖੋ ਹਨੇਰੇ 'ਚ ਰੌਸ਼ਨੀ ਨਾਲ ਜਗਮਗਾਉਂਦੇ ਇਨ੍ਹਾਂ ਮਸ਼ਹੂਰ ਸ਼ਹਿਰਾਂ ਦਾ ਨਜ਼ਾਰਾ (ਤਸਵੀਰਾਂ)
NEXT STORY